Punjabi Essay, Paragraph on “ਬਰੁਜ਼ਗਾਰੀ” “Berojgari” Best Punjabi Lekh-Nibandh for Class 6, 7, 8, 9, 10 Students.

ਬਰੁਜ਼ਗਾਰੀ

Berojgari

“ਬੀ.ਏ, ਬਣੇ ਘੁਮਾਰ ਤੇ ਐਮ.ਏ. ਲੋਹਾਰ ਹੈ।

ਫਿਰ ਦੇਖੀਏ ਕਿ ਹਿੰਦ ਮੇਂ ਕੈਸੀ ਬਹਾਰ ਹੈ।“

 

ਭੂਮਿਕਾਅਜ਼ਾਦੀ ਤੋਂ ਪਿੱਛੋਂ ਸਾਡੇ ਦੇਸ ਨੂੰ ਅਣਗਿਣਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਹਨਾਂ ਵਿਚੋਂ ਗਰੀਬੀ, ਮਹਿੰਗਾਈ, ਅਨਪੜ੍ਹਤਾ, ਫਿਰਕਾਪ੍ਰਸਤੀ ਅਤੇ ਵਧਦੀ ਆਬਾਦੀ ਦੀਆਂ ਸਮੱਸਿਆਵਾਂ ਮੁੱਖ ਹਨ।ਬੇਰੁਜ਼ਗਾਰੀ ਵੀ ਇਹਨਾਂ ਵਿਚੋਂ ਇਕ ਪ੍ਰਮੁੱਖ ਸਮੱਸਿਆ ਹੈ।

ਜਿਵੇਂ ਕਹਿੰਦੇ ਹਨ ਕਿ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ, ਉਸੇ ਤਰ੍ਹਾਂ ਬੇਰੁਜ਼ਗਾਰੀ ਆਦਮੀ ਦੇਸ਼ ਅਤੇ ਸਮਾਜ ਲਈ ਬੜੀ ਵੱਡੀ ਸਮੱਸਿਆ ਖੜ੍ਹੀ ਕਰ ਦਿੰਦਾ ਹੈ।ਅੱਜ ਸਾਡੇ ਦੇਸ ਵਿਚ ਜੋ ਬਦਅਮਨੀ, ਬੇਚੈਨੀ ਅਤੇ ਹੋਰ ਹਰ ਕਿਸਮ ਦੇ ਅਪਰਾਧ ਹੋ ਰਹੇ ਹਨ ਉਹਨਾਂ ਦੇ ਪਿੱਛੇ ਬੇਰੁਜ਼ਗਾਰੀ ਦਾ ਸਭ ਤੋਂ ਵੱਡਾ ਹੱਥ ਹੈ।ਬੇਰੁਜ਼ਗਾਰ ਨੂੰ ਜੇ ਕੰਮ ਨਹੀਂ ਮਿਲੇਗਾ ਤਾਂ ਉਹ ਖਰੂਦ ਹੀ ਕਰੇਗਾ।

 

ਬੇਰੁਜ਼ਗਾਰੀ ਦੀਆਂ ਕਿਸਮਾਂ- ਰੋਜ਼ਗਾਰ ਦੁਆਊ ਦਫ਼ਤਰਾਂ ਦੇ ਰਜਿਸਟਰਾਂ ਦੇ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ 45% ਦੇ ਲਗਭਗ ਅਜਿਹੇ ਬੇਕਾਰ ਹਨ ਜਿਹਨਾਂ ਨੇ ਨਾਂ ਤਾਂ ਕਿਸੇ ਕਿੱਤੇ ਵਿਚ ਟ੍ਰੇਨਿੰਗ ਪ੍ਰਾਪਤ ਕੀਤੀ ਅਤੇ ਨਾ ਹੀ ਕੰਮ ਦਾ ਕੋਈ ਤਜਰਬਾ ਹੈ।7% ਦੇ ਲਗਭਗ ਦਸਤਕਾਰ ਅਤੇ ਕਾਰੀਗਰ ਹਨ। 5% ਟੈਕਨੀਕਲ ਮਾਹਰ ਅਤੇ ਕਿਸੇ ਕਿੱਤੇ ਦੀ ਸਿਖਲਾਈ ਵਾਲੇ ਹਨ। ਬਾਕੀ ਦੇ ਪੜ੍ਹੇ-ਲਿਖੇ ਹਨ ਜਿਹਨਾਂ ਦੀ ਗਿਣਤੀ ਨਿੱਤ ਨਵੇਂ ਸੂਰਜ ਵੱਧਦੀ ਜਾਂਦੀ ਹੈ।

 

ਮੱਧ ਸ਼੍ਰੇਣੀ ਵਿਚ ਵਾਧਾ-ਪੜ੍ਹੇ ਲਿਖੇ ਨੌਜਵਾਨ ਅਤੇ ਮੁਟਿਆਰਾਂ, ਜੋ ਭਾਰਤੀ ਯੂਨੀਵਰਸਿਟੀਆਂ ਵਿਚੋਂ ਪ੍ਰੀਖਿਆਵਾਂ ਪਾਸ ਕਰਦੇ ਉਹਨਾਂ ਦੀ ਗਿਣਤੀ ਨਿੱਤ ਨਵੇਂ ਸੂਰਜ ਵੱਧਦੀ ਜਾਂਦੀ ਹੈ, ਪਰ ਇਹਨਾਂ ਨੂੰ ਨੌਕਰੀ ਦੇ ਮੌਕੇ ਪ੍ਰਾਪਤ ਨਹੀਂ ਹੁੰਦੇ। ਇਸੇ ਲਈ ਪੜ੍ਹੀ-ਲਿਖੀ ਸ਼੍ਰੇਣੀ ਦੇ ਬੇਕਾਰਾਂ ਵਿਚ ਵਾਧਾ ਹੋ ਰਿਹਾ ਹੈ।

 

ਵੱਧਦੀ ਆਬਾਦੀ- ਅਰਥ-ਸ਼ਾਸਤਰ ਦੇ ਮਾਹਰ ਆਖਦੇ ਹਨ ਕਿ ਸੰਸਾਰ ਦੀ ਵਧਦੀਆਬਾਦੀ ਬੇਰੁਜ਼ਗਾਰੀ ਦਾ ਇਕ ਬਹੁਤ ਵੱਡਾ ਕਾਰਨ ਹੈ। ਉਹਨਾਂ ਦਾ ਕਥਨ ਹੈ ਕਿ ਸੰਸਾਰ ਵਿਚ ਹਰ ਰੋਜ਼ ਦੋ ਲੇਖ ਵਿਅਕਤੀ ਵੱਧ ਜਾਂਦੇ ਹਨ, ਪਰ ਇਸ ਦੇ ਟਾਕਰੇ ਤੋਂ ਵਿਕਾਸ ਯੋਜਨਾਵਾਂ ਜਾਂ ਕੰਮ ਦੀ ਦਰ ਵਿਚ ਬਹੁਤ ਥੋੜਾ ਵਾਧਾ ਹੁੰਦਾ ਹੈ।ਇਸ ਲਈ ਇਹਨਾਂ ਸਾਰਿਆਂ ਲਈ ਸੰਸਾਰ ਵਿਚ ਰੁਜ਼ਗਾਰ ਨਹੀਂ ਬਣਦਾ।ਜਿਸ ਕਾਰਨ ਕਈਆਂ ਨੂੰ ਵਿਹਲੇ ਰਹਿਣ ਤੇ ਮਜ਼ਬੂਰ ਹੋਣਾ ਪੈਂਦਾ ਹੈ।

 

ਭਾਰਤ ਵਿਚ ਸਿੱਖਿਆ ਪ੍ਰਣਾਲੀਭਾਰਤ ਵਿਚ ਬੇਰੁਜ਼ਗਾਰੀ ਦਾ ਇਕ ਹੋਰ ਵੱਡਾ ਕਾਰਨ ਸਾਡੇ ਦੇਸ ਦੀ ਦੋਸ਼ਪੂਰਨ ਵਿਦਿਆ ਪ੍ਰਣਾਲੀ ਹੈ।ਵਿਦੇਸੀ ਸਰਕਾਰਾਂ ਨੇ ਸਾਡੀ ਪੜ੍ਹਾਈ ਦੀ ਪ੍ਰਣਾਲੀ ਇਸ ਤਰ੍ਹਾਂ ਦੀ ਬਣਾਈ ਸੀ ਕਿ ਸਾਡੇ ਨੌਜਵਾਨਾ ਸਕੂਲਾਂ ਵਿਚੋਂ ਨਿਕਲ ਕੇ ਕੋਈ ਕਿਤਾ ਅਪਣਾਉਣ ਕਾਬਲ ਨਹੀਂ ਬਣਦੇ ਸਨ। ਉਹ ਕੇਵਲ ਕਲਰਕੀ ਅਤੇ ਛੋਟੀਆਂ-ਮੋਟੀਆਂ ਸਰਕਾਰੀ ਨੌਕਰੀਆਂ ਹੀ ਕਰ ਸਕਦੇ ਹਨ।ਅਜੋਕੇ ਯੁੱਗ ਵਿਚ ਇਹਨਾਂ ਸਾਰਿਆਂ ਨੂੰ ਸਰਕਾਰੀ ਨੌਕਰੀ ਨਹੀਂ ਮਿਲ ਸਕਦੀ। ਹੱਥੀਂ ਕੰਮ ਕਰਨਾ ਉਹ ਜਾਣਦੇ ਨਹੀਂ, ਨਾ ਉਹ ਕਰਨਾ ਹੀ ਚਾਹੁੰਦੇ ਹਨ।ਇਸ ਲਈ ਬਹੁਤਿਆਂ ਨੂੰ ਵਿਹਲੇ ਰਹਿਣਾ ਪੈਂਦਾ ਹੈ।

 

ਭਾਰਤ ਵਿਚ ਸਭ ਤੋਂ ਵਧ ਬੇਰੁਜ਼ਗਾਰੀਭਾਰਤ ਵਿਚ ਬੇਰੁਜ਼ਗਾਰੀ ਸ਼ਾਇਦ ਸੰਸਾਰ ਦੇ ਸਾਰੇ ਦੇਸਾਂ ਦੇ ਟਾਕਰੇ ਵਿਚ ਸਭ ਤੋਂ ਵੱਧ ਹੈ। ਇਹ ਦਿਨ-ਬ-ਦਿਨ ਹੋਰ ਵੱਧ ਰਹੀ ਹੈ। ਵੱਖ-ਵੱਖ ਅਨੁਮਾਨਾਂ ਅਨੁਸਾਰ ਇਹੀ ਆਖਿਆ ਜਾ ਸਕਦਾ ਹੈ ਕਿ ਭਾਰਤ ਵਿਚ ਲਗਪਗ ਪੰਦਰਾਂ-ਵੀਹ ਕਰੋੜ ਆਦਮੀ ਬੇਕਾਰ ਹਨ ਅਤੇ 14 ਕਰੋੜ ਅਜਿਹੇ ਹਨ ਜਿਹਨਾਂ ਨੂੰ ਪੂਰਾ ਲਾਭ ਨਹੀਂ ਮਿਲ ਰਿਹਾ।

 

ਪੜ੍ਹਿਆ ਲਿਖਿਆਂ ਦੀ ਬੇਰੁਜ਼ਗਾਰੀਪੜ੍ਹਿਆ ਲਿਖਿਆਂ ਦੀ ਬੇਰੁਜ਼ਗਾਰੀ ਦੂਰ ਕਰਨ ਦੇ ਲਈ ਸਾਡੀ ਵਿਦਿਆ ਪ੍ਰਣਾਲੀ ਵਿਚ ਤਬਦੀਲੀ ਕਰਨ ਦੀ ਲੋੜ ਹੈ।ਅੱਖਰੀ ਵਿਦਿਆ ਦੇ ਨਾਲ ਕਿਸੇ ਨਾ ਕਿਸੇ ਕਿੱਤੇ ਦੀ ਸਿਖਲਾਈ ਵੀ ਹੋਣੀ ਚਾਹੀਦੀ ਹੈ। ਪੰਜਾਬ ਦੀ ਵਰਤਮਾਨ ਸਰਕਾਰ ਨੇ ਹਰੇਕ ਸਕੂਲ ਵਿਚ ਕੋਈ ਨਾ ਕੋਈ ਕਿੱਤਾ ਲਾਉਣ ਦਾ ਐਲਾਨ ਕੀਤਾ ਹੈ।

 

ਧਨ ਦੀ ਕਾਣੀ ਵੰਡ ਨੂੰ ਖ਼ਤਮ ਕਰਨਾਧਨ ਦੀ ਕਾਣੀ-ਵੰਡ ਦਾ ਖ਼ਾਤਮਾ ਬੇਰੁਜ਼ਗਾਰੀ ਨੂੰ ਦੂਰ ਕਰਨ ਵਿਚ ਬਹੁਤ ਸਹਾਇਕ ਸਿੱਧ ਹੋ ਸਕਦਾ ਹੈ।

 

ਸਾਰਾਂਸ਼ਦੇਸ ਦੀ ਵਰਤਮਾਨ ਹਾਲਤ ਨੂੰ ਦੇਖਦੇ ਹੋਏ ਇਹ ਜ਼ਰੂਰੀ ਹੋ ਗਿਆ ਹੈ ਕਿ ਇਸ ਸਮੱਸਿਆ ਨੂੰ ਰੋਕਣ ਲਈ ਨਿੱਜੀ ਅਤੇ ਸਮੂਹਿਕ, ਦੋਹਾਂ ਤਰ੍ਹਾਂ ਨਾਲ ਜਤਨ ਕੀਤਾ ਜਾਵੇ।ਛੇਵੀਂ ਪੰਜ-ਸਾਲਾ ਯੋਜਨਾ ਵਿਚ ਸਰਕਾਰ ਨੇ ਇਸ ਪਾਸੇ ਵਿਸ਼ੇਸ਼ ਅਤੇ ਉਚੇਚਾ ਧਿਆਨ ਦਿੱਤਾ ਹੈ।ਇਸ ਦੇ ਅਧੀਨ ਨਵੇਂ-ਨਵੇਂ ਉਦਯੋਗ ਖੋਲ੍ਹੇ ਜਾ ਰਹੇ ਹਨ।ਖੇਤੀ ਅਤੇ ਛੋਟੇ ਉਦਯੋਗਾਂ ਨੂੰ ਉਤਸਾਹਿਤ ਕੀਤਾ ਜਾ ਰਿਹਾ ਹੈ। ਇਸ ਲਈ ਦੇਸ ਦੇ ਨਾਗਰਿਕ ਨੂੰ ਵੀ ਕਮਰ ਕਰੋ ਕਰ ਲੈਣੀ ਚਾਹੀ ਹਨ ਤਾਂ ਕਿ ਹਰੇਕ ਲਈ ਯੋਗ ਕੰਮ ਹੋਵੇ ਅਤੇ ਯੋਗ ਕੰਮ ਲਈ ਯੋਗ ਹੱਥ ਹੋਣ।

Leave a Reply