Punjabi Essay, Paragraph on “ਵਿਗਿਆਨ ਦੇ ਲਾਭ ਅਤੇ ਹਾਨੀਆਂ” “Vigyan de Labh ate Haniya” Best Punjabi Lekh-Nibandh for Class 6, 7, 8, 9, 10 Students.

ਵਿਗਿਆਨ ਦੇ ਲਾਭ ਅਤੇ ਹਾਨੀਆਂ

Vigyan de Labh ate Haniya

ਜਾਂ

ਵਿਗਿਆਨ ਦੇ ਚਮਤਕਾਰ

Vigyan de Chamatkar

ਭੂਮਿਕਾ- ਵੀਹਵੀਂ ਸਦੀ ਵਿਗਿਆਨ ਦੀ ਸਦੀ ਹੈ।ਅੱਜ ਇਸ ਸੰਸਾਰ ਵਿਚ ਵਿਚਰ ਰਹੀ ਤੇ ਬਣ ਰਹੀ ਹਰ ਚੀਜ਼ ਤੇ ਵਿਗਿਆਨ ਦੀ ਛਾਪ ਲੱਗੀ ਹੋਈ ਪ੍ਰਤੱਖ ਨਜ਼ਰ ਆਉਂਦੀ ਹੈ। ਵਿਗਿਆਨ ਨੇ ਜਿੱਥੇ ਮਨੁੱਖ ਲਈ ਆਰਾਮ ਦੇਣ ਵਾਲੀਆਂ ਅਨੇਕਾਂ ਕਾਢਾਂ ਕੱਢ ਕੇ ਉਸਨੂੰ ਸੁੱਖੀਰਹਿਣ ਤੇ ਇਕ ਤਰ੍ਹਾਂ ਦਾ ਹੱਡ ਹਰਾਮੀ ਬਣਾ ਦਿੱਤਾ ਹੈ, ਉੱਥੇ ਮਨੁੱਖ ਦੀ ਤਬਾਹੀ ਦੇ ਵੀ ਪੂਰੇ ਸਾਮਾਨ ਤਿਆਰ ਕਰ ਲਏ ਹਨ।

ਵਿਗਿਆਨ ਅਤੇ ਉਸ ਦੀਆਂ ਭਿੰਨ-ਭਿੰਨ ਸ਼ਾਖਾਵਾਂ— ‘ਵਿਗਿਆਨ’ ਸ਼ਬਦ ਦਾ ਅਰਥ ਹੈ ਵਿਸ਼ੇਸ਼ ਗਿਆਨ। ਵਿਸ਼ੇਸ਼ ਗਿਆਨ ਦਾ ਸੰਬੰਧ ਅਤੇ ਉਸਦਾ ਖੇਤਰ ਅਨੇਕਾਂ ਵਿਸ਼ਿਆਂ ਨਾਲ ਸੰਬੰਧਿਤ ਹੋ ਸਕਦਾ ਹੈ।ਅਜੋਕੇ ਯੁੱਗ ਵਿਚ ਵਿਗਿਆਨ ਜਿਸ ਅਰਥ ਵਿਚ ਵਰਤਿਆ ਜਾ ਰਿਹਾ ਹੈ ਉਸ ਦਾ ਸੰਬੰਧ ਅਸਲ ਵਿਚ ਜੰਤਰਿਕ ਉਨੱਤੀ, ਭੌਤਿਕ ਉੱਨਤੀ ਨਾਲ ਹੀ ਜੁੜਿਆ ਹੋਇਆ ਹੈ। ਵਿਗਿਆਨ ਦਰਸ਼ਨ ਦੇ ਖੇਤਰ ਵਿਚ ਵੀ ਅਤੇ ਸਾਹਿਤ ਆਦਿ ਦੇ ਖੇਤਰ ਵਿਚ ਵੀ ਅਰਥ ਦੇ ਸਕਦਾ ਹੈ ਕਿਉਂਕਿ ਕਿਸੇ ਵੀ ਵਿਸ਼ੇ ਦਾ ਵਿਸ਼ੇਸ਼ ਗਿਆਨ ਹੀ ਵਿਗਿਆਨ ਹੈ।

ਆਵਾਜਾਈ ਵਿਚ ਤਰੱਕੀ- ਵਿਗਿਆਨ ਨੇ ਸਾਡੇ ਰੋਜ਼ਾਨਾ ਜੀਵਨ ਵਿਚ ਸਭ ਤੋਂ ਵੱਡਾ ਪਰਿਵਰਤਨ, ਆਵਾਜਾਈ ਅਤੇ ਸੰਚਾਰ ਦੇ ਸਾਧਨਾਂ ਵਿਚ ਲਿਆਂਦਾ ਹੈ।ਪੁਰਾਣੇ ਸਮਿਆਂ ਵਿਚ ਇਕ ਥਾਂ ਤੋਂ ਦੂਜੀ ਥਾਂ ਜਾਣਾ, ਜਾਨ ਨੂੰ ਖਤਰੇ ਵਿਚ ਪਾਉਣ ਦੇ ਤੁੱਲ ਸੀ। ਪਰ ਹੁਣ ਦਿਨਾਂ ਦਾ ਸਫ਼ਰ ਘੰਟਿਆਂ ਵਿਚ ਹੋਣ ਲੱਗ ਪਿਆ ਹੈ।

ਸੰਚਾਰ ਦੇ ਸਾਧਨਾਂ ਵਿਚ ਉੱਨਤੀ— ਸਾਇੰਸ ਨੇ ਸੰਚਾਰ ਸਾਧਨਾਂ ਵਿਚ ਵੀ ਹੈਰਾਨ ਕਰਨ ਵਾਲੀ ਤਰੱਕੀ ਕੀਤੀ ਹੈ।ਟੈਲੀਫੂਨ, ਤਾਰ ਵਾਇਰਲੈੱਸ, ਟੈਲੀਪ੍ਰਿੰਟਰ, ਰੇਡਿਓ ਅਤੇ ਟੈਲੀਵੀਜ਼ਨ ਆਦਿ ਸਭ ਸੰਚਾਰ ਦੇ ਸਾਧਨ ਇਸ ਸਾਇੰਸ ਦੀ ਹੀ ਦੇਣ ਹਨ। ਰੇਡਿਓ ਅਤੇ ਟੈਲੀਵਿਜ਼ਨ ਰਾਹੀਂ ਘਰ ਬੈਠੇ ਹੀ ਅਸੀਂ ਸੰਸਾਰ ਭਰ ਵਿਚ ਵਾਪਰਨ ਵਾਲੀਆਂ ਘਟਨਾਵਾਂ ਬਾਰੇ ਖ਼ਬਰਾਂ ਸੁਣ ਅਤੇ ਦੇਖ ਸਕਦੇ ਹਾਂ।ਟੈਲੀਫੂਨ ਤੇ ਤਾਂ ਅਸੀਂ ਦੇਸ ਵਿਦੇਸਾਂ ਵਿਚ ਅਤੇ ਦੂਰ ਰਹਿੰਦੇ ਦੋਸਤਾਂ, ਮਿੱਤਰਾਂ ਅਤੇ ਰਿਸ਼ਤੇਦਾਰਾਂ ਨਾਲ ਇਉਂ ਗੱਲ-ਬਾਤ ਕਰ ਸਕਦੇ ਹਾਂ ਜਿਸ ਤਰ੍ਹਾਂ ਉਹ ਸਾਡੇ ਕੋਲ ਹੀ ਬੈਠੇ ਹੋਣ।

ਦਿਲ ਪਰਚਾਵੇ ਲਈ ਵਧੀਆ ਸਾਧਨ— ਸਾਇੰਸ ਨੇ ਮਨੁੱਖ ਨੂੰ ਦਿਲ ਪਰਚਾਵੇ ਦੇ ਵਧੀਆ ਅਤੇ ਸਸਤੇ ਸਾਧਨ ਜਿਵੇਂ ਸਿਨੇਮਾ, ਰੇਡਿਓ ਅਤੇ ਟੈਲੀਵਿਜ਼ਨ ਆਦਿ ਦਿੱਤੇ ਹਨ। ਇਹ ਸਾਧਨ ਮਨੁੱਖ ਨੂੰ ਸੰਸਾਰਕ ਝਮੇਲਿਆਂ ਅਤੇ ਫਿਕਰਾਂ ਤੋਂ ਦੂਰ ਖੁਸ਼ੀ ਦੇ ਡੂੰਘੇ ਸਮੁੰਦਰਾਂ ਵਿਚ ਲੈ ਜਾਂਦੇ ਹਨ।ਅੱਜ ਟੈਲੀਵਿਜ਼ਨ ਨੇ ਸਿਨੇਮਾ ਅਤੇ ਰੇਡਿਓ ਦੋਹਾਂ ਦੀ ਥਾਂ ਮਲ ਲਈ ਹੈ।ਛਾਪਾਖਾਨਾ ਅਤੇ ਫੋਟੋਗ੍ਰਾਫੀ ਨੇ ਤਾਂ ਇਕ ਨਵੀਂ ਦੁਨੀਆਂ ਹੀ ਵਸਾ ਦਿੱਤੀ ਹੈ।

ਡਾਕਟਰੀ ਵਿਗਿਆਨ ਅਤੇ ਕੰਪਿਊਟਰ-ਜੁਗ— ਡਾਕਟਰੀ ਵਿਗਿਆਨ ਨੇ ਤਾਂ ਮੁਰਦੇ ਵਿਚ ਜਾਨ ਪਾਉਣੀ ਹੀ ਬਾਕੀ ਛੱਡੀ ਹੈ। ਦਵਾਈਆਂ ਅਤੇ ਇਲਾਜ ਦੀਆਂ ਨਵੀਆਂ-2 ਕਾਢਾਂ ਕਢੀਆਂ ਜਾ ਰਹੀਆਂ ਹਨ।ਜਿਨ੍ਹਾਂ ਨਾਲ ਮਾਰੂ ਰੋਗਾਂ ਤੇ ਕਾਬੂ ਪਾ ਲਿਆ ਗਿਆ ਹੈ।

ਸਾਇੰਸ ਵਿਚ ਕਾਢਾਂ ਦੇ ਅਜੋਕੇ ਕਾਲ ਨੂੰ ਜੇ ‘ਕੰਪਿਊਟਰ-ਯੁਗ’ ਆਖ ਲਈਏ ਤਾਂ ਗ਼ਲਤ ਨਹੀਂ ਹੋਵੇਗਾ। ਹੁਣ ਤਕ ਇਸ ਖੇਤਰ ਵਿਚ ਵਿਗਿਆਨ ਨੇ ਜਿੱਥੇ ਛਾਪੇਖਾਨੇ ਦੀ ਸਹੂਲਤ ਲਈ ਕੰਪਿਊਟਰ ਪ੍ਰਣਾਲੀ ਵਿਚ ਉੱਨਤੀ ਕੀਤੀ ਹੈ, ਇਹ ਲੇਖਾ ਜੋਖਾ ਅਤੇ ਹੋਰ ਖੇਤਰਾਂ ਵਿਚ ਵੀ ਘੱਟ ਨਹੀਂ।ਕਿੰਨੀ ਹੈਰਾਨੀ ਦੀ ਗੱਲ ਹੈ ਕਿ ਚੱਲਦੇ-ਫਿਰਦੇ ਮਨੁੱਖ ਦੀ ਥਾਂ ‘ਰੋਬੋਟ’ (ਕੰਪਿਊਟਰ ਮਸ਼ੀਨ) ਉਹ ਸਾਰੇ ਕੰਮ ਬਿਨਾਂ ਉਣਤਾਈ ਨੇਪਰੇ ਚਾੜ੍ਹਣ ਵਿਚ ਸਮਰੱਥ ਹੈ, ਜੋ ਅਸੀਂ ਕਰ ਸਕਦੇ ਹਾਂ। ਗੱਲ ਕੀ ਇਸ ਵਿਚ ਪ੍ਰਾਪਤੀਆਂ ਬਾਰੇ ਸਾਨੂੰ ਇਕ ਪੂਰਾ ਨਵਾਂ ਅਧਿਆਇ ਲਿਖਣਾ ਪਵੇਗਾ।

ਕੁਦਰਤ ਤੇ ਜਿੱਤ– ਵਿਗਿਆਨ ਨੇ ਅੰਨ੍ਹਿਆਂ ਨੂੰ ਅੱਖਾਂ ਅਤੇ ਲੰਗੜਿਆਂ ਨੂੰ ਲੱਤਾਂਬਖਸ਼ਣ ਦੀ ਹਿੰਮਤ ਦਿਖਾਈ ਹੈ।ਕੁਦਰਤੀ ਦੰਦਾਂ ਦਾ ਨਿਕਲ ਜਾਣ ਤੇ ਹੁਣ ਪੂਰੀ ਦੀ ਪੂਰੀ ਦੰਦਰਾਲਲਾਈ ਜਾਂਦੀ ਹੈ।

ਹਾਨੀਆਂ- ਵਿਗਿਆਨ ਦੀਆਂ ਕਾਢਾਂ ਨੇ ਜਿੱਥੇ ਜੀਵਨ ਦੇ ਹਰ ਖੇਤਰ ਵਿਚ ਅਤਿਅੰਤ ਨਵੀਨਤਾ ਲੈ ਆਂਦੀ ਹੈ, ਉੱਥੇ ਇਸ ਦੁਆਰਾ ਮਨੁੱਖ ਨੇ ਅਜਿਹੀਆਂ ਚੀਜ਼ਾਂ ਵੀ ਬਣਾ ਦਿੱਤੀਆਂ ਹਨ, ਜਿੰਨ੍ਹਾਂ ਦੁਆਰਾ ਸਾਰੇ ਸੰਸਾਰ ਨੂੰ ਅੱਖ ਦੇ ਪਲਕਾਰੇ ਵਿਚ ਹੀ ਮਲੀਆਮੈਂਟ ਕੀਤਾ ਜਾ ਸਕਦਾ ਹੈ। ਮਿਜ਼ਾਈਲਾਂ ਅਤੇ ਉਪ-ਗ੍ਰਹਿਆਂ ਦੁਆਰਾ ਹੁਣ ਹਜ਼ਾਰਾਂ ਮੀਲ ਦੀ ਦੂਰੀ ਤੋਂ ਹੀ ਮਾਰ ਕੀਤੀ ਜਾ ਸਕਦੀ ਹੈ।ਤਾਰਪੀਡ ਅਤੇ ਡੁਬਕਣੀ ਮਾਰੂ ਕਿਸ਼ਤੀਆਂ, ਵੱਡੇ-ਵੱਡੇ ਸਮੁੰਦਰੀ ਜਹਾਜ਼ਾਂ ਨੂੰ ਰੱਬ ਦੇਣ ਲਈ ਬਣ ਚੁੱਕੀਆਂ ਹਨ।ਐਟਮ ਬੰਬਾਂ ਦੁਆਰਾ 1945 ਈ. ਵਿਚ ਹੀਰੋਸ਼ੀਮਾ ਅਤੇ ਨਾਗਾਸਾਕੀ ਦੀ ਜੋ ਖੇਹ ਉਡਾਈ ਗਈ, ਉਸ ਨੂੰ ਅਸੀਂ ਅੱਜ ਤੱਕ ਨਹੀਂ ਭੁੱਲ ਸਕਦੇ।

ਸਾਰਾਂਸ਼— ਵਿਗਿਆਨ ਆਪ ਘਾਤਕ ਜਾਂ ਮਾਰੂ ਨਹੀਂ ਸਗੋਂ ਇਸ ਦੀ ਵਰਤੋਂ ਘਾਤਕ ਅਤੇ ਮਾਰੂ ਹੈ। ਵਿਗਿਆਨੀਆਂ ਨੂੰ ਚਾਹੀਦਾ ਹੈ ਕਿ ਉਹ ਮਨੁੱਖ ਜਾਤੀ ਲਈ ਖਤਰਨਾਕ ਚੀਜ਼ਾਂ ਨੂੰ ਤਿਆਰ ਨਾ ਕਰਨ ਸਗੋਂ ਅਜਿਹੀਆਂ ਕਾਢਾਂ ਕੱਢਣ ਜੋ ਮਨੁੱਖੀ ਜੀਵਨ ਨੂੰ ਸਵਰਗ ਬਣਾ ਦੇਣ। ਐਟਮੀ ਸ਼ਕਤੀ ਨੂੰ ਜੰਗੀ ਹਥਿਆਰਾਂ ਦੇ ਰੂਪ ਵਿਚ ਵਰਤਣ ਦੀ ਥਾਂ ਉਸਾਰੂ ਕੰਮਾਂ ਵਿਚ ਲਾ ਕੇ ਸੰਸਾਰ ਦੇ ਸਾਰੇ ਜੀਵਾਂ ਲਈ ਇਕ ਵਸਦਾ-ਰਸਦਾ ਸਵਰਗ ਬਣਾ ਦੇਣ।

Leave a Reply