ਇਕ ਦਿਵਸੀ ਕ੍ਰਿਕਟ ਮੈਚ
One Day Cricket Match
“All work and no play
Makes Jack a dull boy.”
ਭੂਮਿਕਾ- ਵਿਦਿਆਰਥੀ ਜੀਵਨ ਦੀ ਉਸਾਰੀ ਵਿਚ ਖੇਡਾਂ ਦਾ ਬਹੁਤ ਹੀ ਮਹੱਤਵਪੂਰਨ ਸਥਾਨ ਹੈ। ਇਹਨਾਂ ਨੂੰ ਸਮੂਹਿਕ ਰੂਪ ਵਿਚ ਖੇਡਣ ਨਾਲ ਵਿਦਿਆਰਥੀਆਂ ਵਿਚ ਮਿਲਵਰਤਣ, ਸਹਿਨਸ਼ੀਲਤਾ, ਧੀਰਜ ਅਤੇ ਹਮਦਰਦੀ ਜਿਹੇ ਮਨੁੱਖੀ ਗੁਣ ਸਹਿਜ ਸੁਭਾਅ ਹੀ ਪ੍ਰਾਪਤ ਹੋ ਜਾਂਦੇ ਹਨ।ਡਿਊਕ ਆਫ ਵਾਲਿੰਗਟਨ (Duke of Wellington) ਨੇ ਠੀਕ ਹੀ ਆਖਿਆ ਸੀ–
“The battle of Waterloo was won on the playground of Eton and Haroon.”
ਕ੍ਰਿਕਟ ਇਕ ਸ਼ਾਹੀ ਖੇਡ— ਕ੍ਰਿਕਟ ਦੀ ਖੇਡ ਇੱਕ ਸ਼ਾਹੀ ਖੇਡ ਹੈ। ਇਸ ਨੂੰ ਵੱਡੇ-ਵੱਡੇ ਰਾਜੇ-ਮਹਾਰਾਜੇ ਖੇਡਦੇ ਸਨ। ਇਹ ਮਨ ਅਤੇ ਸਰੀਰ ਦੋਹਾਂ ਨੂੰ ਪ੍ਰਭਾਵਿਤ ਕਰਦੀ ਹੈ। ਇਸ ਵਿਚ ਬੇਈਮਾਨੀ ਨਹੀਂ ਚਲਦੀ। ਇਕ ਚੌੜੇ ਮੈਦਾਨ ਵਿਚ ਪਿੱਚ ਹੁੰਦੀ ਜਾਂਦੀ ਹੈ। ਉਹ ਲਗਭਗ 22 ਰਾਜ ਲੰਮੀ ਹੁੰਦੀ ਹੈ। ਇਸ ਦੇ ਦੋਹਾਂ ਪਾਸਿਆਂ ਤੇ ਤਿੰਨ-ਤਿੰਨ ਵਿਕਟ ਗੱਡੇ ਜਾਂਦੇ ਹਨ ਅਤੇ ਬਾਉਲਿੰਗ ਕਰੀਜ਼ ਅਤੇ ਬੈਟਿੰਗ ਕਰੀਜ਼ ਵੀ ਬਣਾ ਜਿੱਤੇ ਜਾਂਦੇ ਹਨ। ਇਸ ਵਿਚ ਦੋ ਟੀਮਾਂ ਦੇ ਗਿਆਰਾਂ-ਗਿਆਰਾਂ ਖਿਡਾਰੀ ਹੁੰਦੇ ਹਨ। ਇਕ ਟੀਮ ਖੇਡਦੀ, ਭਾਵ ਬੈਟਿੰਗ ਕਰਦੀ ਹੈ ਅਤੇ ਦੂਜੀ ਬਾਊਲਿੰਗ ਕਰਦੀ ਹੈ।ਖੇਡ ਨੂੰ ਕਾਬੂ ਰੱਖਣ ਲਈ ਦੋ ਇਮਪਾਇਰ ਹੁੰਦੇ ਹਨ। ਇਕ ਵਿਕਟਾਂ ਪਿੱਛੇ ਅਤੇ ਦੂਜਾ ਦੂਜੇ ਪਾਸੇ ਵਿਕਟਾਂ ਪਿੱਛੇ। ਇਨ੍ਹਾਂ ਨੇ ਚਿੱਟਾ ਚੋਲਾ ਪਾਇਆ ਹੁੰਦਾ ਹੈ।
ਸਾਡੀ ਟੀਮ ਅਤੇ ਖਾਲਸਾ ਸਕੂਲ ਦੀ ਟੀਮ ਵਿਚਕਾਰ ਇਕ ਦਿਵਸੀ ਮੈਚ— ਖਾਲਸਾ ਸਕੂਲ ਦੀ ਕ੍ਰਿਕਟ ਟੀਮ ਨੂੰ ਸਾਡੇ ਸਕੂਲ ਟੀਮ ਨੇ ਇਕ ਦਿਵਸੀ ਮੈਚ ਖੇਡਣ ਦਾ ਸੱਦਾ ਭੇਜਿਆ। ਖਾਲਸਾ ਸਕੂਲ ਦੀ ਕ੍ਰਿਕਟ ਟੀਮ ਦੇ ਕਪਤਾਨ ਨੇ ਇਹ ਮੈਚ ਸਾਂਈ ਦਾਸ ਸਕੂਲ ਦੀ ਗਰਾਉਂਡ ਵਿਚ ਖੇਡਣਾ ਪ੍ਰਵਾਨ ਕਰ ਲਿਆ।
ਮੈਚ ਦੇਖਣ ਗਰਾਉਂਡ ਵਿਚ ਜਾਣਾ— ਕ੍ਰਿਕਟ ਦੇ ਇਸ ਮੈਚ ਨੂੰ ਦੇਖਣ ਲਈ ਦੋਹਾਂ ਸਕੂਲਾਂ ਦੇ ਵਿਦਿਆਰਥੀ ਆਪਣੇ ਮਿੱਤਰਾਂ ਨਾਲ ਖੇਡ ਦੇ ਮੈਦਾਨ ਵਿਚ ਪੁੱਜ ਗਏ।
ਖਿਡਾਰੀਆਂ ਦਾ ਆਉਣਾ— ਨੌਂ ਵਜੇ ਦੋਵੇਂ ਟੀਮਾਂ ਸਾਈਂ ਦਾਸ ਸਕੂਲ ਦੇ ਖੇਡ ਦੇ ਮੈਦਾਨ ਵਿਚ ਪੁੱਜ ਗਈਆਂ।ਮੈਂ ਵੀ ਆਪਣੇ ਸਕੂਲ ਦੀ ਕ੍ਰਿਕਟ ਟੀਮ ਦੇ ਨਾਲ ਖੇਡ ਦੇ ਮੈਦਾਨ ਵਿਚ ਅੱਪੜ ਗਿਆ। ਇਸ ਮੈਚ ਦੇ ਇਮਪਾਇਰ ਸ੍ਰ: ਬਖਸ਼ੀਸ਼ ਸਿੰਘ ਅਤੇ ਕੇਵਲ ਕ੍ਰਿਸ਼ਨ ਭੰਡਾਰੀ ਸਨ। ਉਹਨਾਂ ਨੇ ਵਿਸਲਾਂ ਵਜਾਈਆਂ ਅਤੇ ਟੀਮਾਂ ਮੈਚ ਖੇਡਣ ਲਈ ਮੈਦਾਨ ਵਿਚ ਆ ਗਈਆਂ।ਖਾਲਸਾ ਸਕੂਲ ਦੀਟੀਮ ਦਾ ਕੈਪਟਨ ਸੁਖਵਿੰਦਰ ਸੀ ਅਤੇ ਸਾਡੀ ਟੀਮ ਦਾ ਕੈਪਟਨ ਮਹਿੰਦਰਪਾਲ ਸੀ। ਟਾਸ ਖਾਲਸਾ ਸਕੂਲ ਦੀ ਟੀਮ ਨੇ ਜਿੱਤ ਲਿਆ।
ਮੈਚ ਸ਼ੁਰੂ ਹੋਣਾ— ਇਮਪਾਇਰ ਨੇ ਵਿਸਲ ਵਜਾਈ ਅਤੇ ਅੱਖ ਝਪਕਣ ਦੇ ਸਮੇਂ ਵਿਚ ਹੀ ਖੇਡ ਸ਼ੁਰੂ ਹੋ ਗਈ। ਖਾਲਸਾ ਸਕੂਲ ਦੀ ਟੀਮ ਦੇ ਕਪਤਾਨ ਸੁਖਵਿੰਦਰ ਅਤੇ ਬਲਵਿੰਦਰ ਨੇ ਬੈਟਿੰਗ ਸ਼ੁਰੂ ਕੀਤੀ ਅਤੇ ਸਾਡੇ ਸਕੂਲ ਦੀ ਟੀਮ ਦੇ ਖਿਡਾਰੀ ਮਨਵਿੰਦਰ ਨੇ ਬਾਊਲਿੰਗ ਸ਼ੁਰੂ ਕੀਤੀ।ਬਲਵਿੰਦਰ ਨੇ ਪੈਂਦੀ ਸੱਟੇ ਛਿੱਕਾ ਮਾਰਿਆ, ਪਰ ਉਹ ਮਨਵਿੰਦਰ ਦੀ ਗਿਣੀ ਮਿਥੀ ਸਕੀਮ ਦੀ ਬਾਊਲਿੰਗ ਅੱਗੇ ਬਹੁਤੀ ਦੇਰ ਠਹਿਰ ਨਾ ਸਕਿਆ। ਉਹ ਮਨਵਿੰਦਰ ਦੇ ਧੂਆਂਧਾਰ ਬਾਊਲਿੰਗ ਅੱਗੇ ਠਹਿਰ ਨਾ ਸਕਿਆ ਅਤੇ ਸਾਡੀ ਟੀਮ ਦੇ ਖਿਡਾਰੀ ਹਰੀਸ਼ ਕੋਲ ਕੈਚ ਆਊਟ ਹੋ ਗਿਆ।ਇੰਝ ਮਨਵਿੰਦਰ ਨੇ ਤਿੰਨ ਵਿਕਟਾਂ ਪ੍ਰਾਪਤ ਕਰ ਲਈਆਂ ਅਤੇ ਸਕੋਰ ਕੇਵਲ 60 ਹੀ ਹੋ ਸਕਿਆ। ਫਿਰ ਰਾਜਵੀਰ ਨੇ ਬਾਊਲਿੰਗ ਸ਼ੁਰੂ ਕੀਤੀ। ਉਸ ਨੇ ਵੀ ਧੂੰਆਂਧਾਰ ਬਾਊਲਿੰਗ ਕਰਕੇ ਤਿੰਨ ਵਿਕਟਾਂ ਪ੍ਰਾਪਤ ਕਰ ਲਈਆਂ ਅਤੇ ਸਕੋਰ ਕੇਵਲ 100 ਤੀਕ ਪੁੱਜ ਸਕਿਆ। ਫਿਰ ਦੀਪ ਨੇ ਬਾਊਲਿੰਗ ਸ਼ੁਰੂ ਕੀਤੀ। ਉਸ ਨੇ ਚਾਰ ਵਿਕਟਾਂ ਪ੍ਰਾਪਤ ਕਰਕੇ ਸਾਰੀ ਟੀਮ ਨੂੰ ਆਊਟ ਕਰ ਦਿੱਤਾ ਅਤੇ ਸਕੋਰ 175 ਹੀ ਹੋ ਸਕਿਆ।
ਸਾਡੀ ਟੀਮ ਦਾ ਖੇਡਣਾ— ਹੁਣ ਸਾਡੀ ਟੀਮ ਦੇ ਖੇਡਣ ਦੀ ਵਾਰੀ ਆਈ। ਸਭ ਤੋਂ ਪਹਿਲਾਂ ਮਨਵਿੰਦਰ ਅਤੇ ਲਖਵਿੰਦਰ ਨੇ ਬੈਟਿੰਗ ਸ਼ੁਰੂ ਕੀਤੀ ਅਤੇ ਸੁਖਵਿੰਦਰ ਨੇ ਬਾਊਲਿੰਗ ਸ਼ੁਰੂ ਕੀਤੀ।ਇਹਨਾਂ ਦੋਹਾਂ ਨੇ ਬੜੀ ਸਿਆਣਪ ਨਾਲ ਖੇਡਣਾ ਸ਼ੁਰੂ ਕੀਤਾ। ਇਹਨਾਂ ਦੋਹਾਂ ਦੀ ਸਾਂਝੇਦਾਰੀ ਨਾਲ ਸਕੋਰ 120 ਤੱਕ ਅੱਪੜ ਗਿਆ, ਪਰ ਬਦਕਿਸਮਤੀ ਨਾਲ ਮਨਵਿੰਦਰ ਲੈਗ ਆਊਟ ਹੋ ਗਿਆ।ਫਿਰ ਉਸ ਦੀ ਥਾਂ ਹਰੀਸ਼ ਨੇ ਖੇਡਣਾ ਸ਼ੁਰੂ ਕੀਤਾ।ਉਸ ਨੇ ਅਜਿਹੇ ਜ਼ੋਰ ਨਾਲ ਚਾਰ ਚੌਕੇ ਮਾਰੇ ਕਿ ਸਕੋਰ 136 ਤੀਕ ਅੱਪੜ ਗਿਆ, ਪਰ ਉਹ ਵੀ ਖਾਲਸਾ ਟੀਮ ਦੇ ਖਿਡਾਰੀ ਹਰਬੰਸ ਤੋਂ ਕੈਚ ਆਊਟ ਹੋ ਗਿਆ।ਉਸ ਦੀ ਥਾਂ ਪ੍ਰੀਤਮ ਨੇ ਮੱਲ ਲਈ। ਪ੍ਰੀਤਮ ਨੇ ਸਕੋਰ ਨੂੰ ਵਧਾ ਕੇ 180 ਤੀਕ ਪੂਜਾ ਦਿੱਤਾ।
ਸਾਡੀ ਟੀਮ ਦਾ ਜਿੱਤਣਾ— ਸਾਡੀ ਟੀਮ ਪੰਜ ਸਕੋਰਾਂ ਤੇ ਜਿੱਤ ਗਈ ਅਤੇ ਖਾਲਸਾ ਸਕੂਲ ਦੀ ਟੀਮ ਹਾਰ ਗਈ।
ਸਕੂਲ ਵਿਚ ਛੁੱਟੀ— ਇਸ ਜਿੱਤ ਦੀ ਖੁਸ਼ੀ ਵਿਚ ਸਾਡਾ ਸਕੂਲ ਦੂਜੇ ਦਿਨ ਬੰਦ ਰਿਹਾ।