Punjabi Essay, Paragraph on “ਕਸਰਤ ਦੇ ਲਾਭ” “Kasrat de Labh” Best Punjabi Lekh-Nibandh for Class 6, 7, 8, 9, 10 Students.

ਕਸਰਤ ਦੇ ਲਾਭ

Kasrat de Labh

ਜਾਂ

ਸਰੀਰਕ ਕਸਰਤ ਦੇ ਲਾਭ

Sharirik Kasrat de labh

 

ਭੂਮਿਕਾ— ਮਨੁੱਖੀ ਸਰੀਰ ਨੂੰ ਤਕੜਾ, ਨਰੋਆ ਅਤੇ ਰਿਸ਼ਟ-ਪੁਸ਼ਟ ਰੱਖਣ ਲਈ ਸਰੀਰਕ ਕਸਰਤ ਦੀ ਬਹੁਤ ਲੋੜ ਹੈ। ਤਕੜੇ ਅਤੇ ਅਰੋਗ ਸਰੀਰ ਵਿਚ ਹੀ ਤਕੜਾ ਅਤੇ ਅਰੋਗ ਮਨ ਹੋ ਸਕਦਾ ਹੈ। ਕਿਸੇ ਅੰਗਰੇਜ਼ੀ ਦੇ ਕਵੀ ਨੇ ਠੀਕ ਹੀ ਆਖਿਆ ਹੈ-A Sound mind in a sound bodyਜੇਕਰ ਵਿਅਕਤੀ ਦਾ ਸਰੀਰ ਹੀ ਅਰੋਗ ਨਹੀਂ ਤਾਂ ਉਹ ਆਪਣੇ ਦਿਮਾਗ਼ ਵਿਚ ਭਰੇ ਗਿਆਨ ਦੀ ਠੀਕ ਅਤੇ ਸਹੀ ਵਰਤੋਂ ਨਹੀਂ ਕਰ ਸਕਦਾ। ਮਹਾਤਮਾ ਗਾਂਧੀ ਜੀ ਅਨੁਸਾਰ,‘ਸਿੱਖਿਆ ਦਾ ਅਰਥ ਮਨੁੱਖੀ ਸਰੀਰ ਦਾ ਸਰਬੰਗੀ ਵਿਕਾਸ ਕਰਨਾ ਹੈ।” ਇਸ ਲਈ ਸਰੀਰਕ ਅਤੇ ਮਾਨਸਿਕ ਅਰੋਗਤਾ ਲਈ ਸਰੀਰਕ ਕਸਰਤ ਦੀ ਬਹੁਤ ਲੋੜ ਹੈ।

 

ਲਾਭ — ਸਰੀਰਕ ਕਸਰਤ ਨਾਲ ਤਨ ਅਤੇ ਮਨ ਨਵਾਂ ਨਰੋਆ ਰਹਿੰਦਾ ਹੈ। ਸਰੀਰਕ ਕਸਰਤ ਕਰਨ ਨਾਲ ਸਰੀਰ ਵਿਚ ਫੁਰਤੀ ਅਤੇ ਚੁਸਤੀ ਆ ਜਾਂਦੀ ਹੈ।ਅੱਖਾਂ ਦੀ ਜੋਤ ਠੀਕ ਰਹਿੰਦੀ ਹੈ। ਸਰੀਰ ਦੇ ਸਾਰੇ ਅੰਗ ਠੀਕ ਢੰਗ ਨਾਲ ਕੰਮ ਕਰਦੇ ਹਨ।ਕੰਮ ਕਰਨ ਨੂੰ ਦਿਲ ਕਰਦਾ ਹੈ। ਕਸਰਤ ਨਾਲ ਸਰੀਰ ਕੱਸਿਆ ਜਾਂਦਾ ਹੈ।ਸਰੀਰ ਦੇ ਪੱਠੇ ਮਜ਼ਬੂਤ ਹੋ ਜਾਂਦੇ ਹਨ ਅਤੇ ਲੋਹੇ ਦੀ ਲੱਠ ਬਣ ਜਾਂਦਾ ਹੈ। ਮੂੰਹ ਟਮਾਟਰ ਵਾਂਗ ਲਾਲ ਹੋ ਜਾਂਦਾ ਹੈ।

 

ਚੰਗੀ ਸਿਹਤ ਲਈ ਕਸਰਤ ਜ਼ਰੂਰੀ— ਇਹ ਇਕ ਪ੍ਰਮਾਣਿਤ ਅਤੇ ਅਟੱਲ ਸਚਾਈ ਹੈ ਕਿ ‘ਜਾਨ ਨਾਲ ਹੀ ਜਹਾਨ ਹੈ।‘ ਅੰਗਰੇਜ਼ੀ ਵਿਚ ਆਖਿਆ ਗਿਆ ਹੈ-“Health is Wealth.”ਚੰਗੀ ਸਿਹਤ ਲਈ ਕਸਰਤ ਬਹੁਤ ਜ਼ਰੂਰੀ ਹੈ। ਕਸਰਤ ਕਰਨ ਨਾਲ ਸਰੀਰ ਅਰੋਗ ਅਤੇ ਨਵਾਂ ਨਰੋਆ ਬਣ ਜਾਂਦਾ ਹੈ।

 

ਚੁਸਤੀ ਅਤੇ ਪ੍ਰਸੰਨਤਾ— ਕਸਰਤ ਕਰਨ ਨਾਲ ਸਰੀਰ ਚੁਸਤ ਅਤੇ ਚੁਕੰਨਾ ਹੋ ਜਾਂਦਾ ਹੈ। ਸਰੀਰ ਵਿਚ ਚੁਸਤੀ ਅਤੇ ਫੁਰਤੀ ਆਉਣ ਨਾਲ ਕੰਮ ਕਰਨ ਨੂੰ ਦਿਲ ਕਰਦਾ ਹੈ। ਮਨੁੱਖੀ ਮਨ ਦੀਆਂ ਉਮੰਗਾਂ ਅਤੇ ਸੱਧਰਾਂ ਜਾਗ ਉਠਦੀਆਂ ਹਨ।ਮਨ ਵਿਚ ਸਾਰਾ ਦਿਨ ਖੇੜਾ ਅਤੇ ਪ੍ਰਸੰਨਤਾ ਰਹਿੰਦੀ ਹੈ।

 

ਸਰੀਰਕ ਅਤੇ ਮਾਨਸਿਕ ਅਰੋਗਤਾ- ਸਰੀਰਕ ਕਸਰਤ ਕਰਨ ਨਾਲ ਸਰੀਰਕ ਅਤੇ ਮਾਨਸਿਕ ਅਰੋਗਤਾ ਹੁੰਦੀ ਹੈ। ਕਸਰਤ ਦੋ ਤਰ੍ਹਾਂ ਦੀ ਹੁੰਦੀ ਹੈ— ਸਰੀਰਕ ਅਤੇ ਮਾਨਸਿਕ ਚਿੰਤਨ, ਮਾਨਸਿਕ ਅਧਿਐਨ, ਜਿੱਥੇ ਮਾਨਸਿਕ ਕਸਰਤ ਅਖਵਾਉਂਦਾ ਹੈ, ਉੱਥੇ ਸਵੇਰ ਦੀ ਸੈਰ ਕਰੜੀ ਮਿਹਨਤ, ਅੰਗ ਸੰਚਾਲਨ ਆਦਿ ਕੰਮਾਂ ਦੀ ਗਿਣਤੀ ਸਰੀਰਕ ਕਸਰਤ ਵਿਚ ਹੁੰਦੀ ਹੈ। ਸਰੀਰਕ ਅਤੇ ਮਾਨਸਿਕ ਕਸਰਤ ਇਕ ਦੂਜੇ ਦੇ ਪੂਰਕ ਹਨ।ਇਸ ਲਈ ਅਰੋਗ ਮਨ ਅਤੇ ਅਰੋਗ ਸਰੀਰ ਵਾਲ ਵਿਅਕਤੀ ਦੀਆਂ ਸਰੀਰ ਅਤੇ ਮਾਨਸਿਕ ਸ਼ਕਤੀਆਂ ਤੋਂ ਵਧੇਰੇ ਕੰਮ ਲੈਣ ਦੀ ਆਦਤ ਬਣ ਜਾਂਦੀ ਹੈ। ਸਰੀਰਕ ਕਸਰਤ ਕਰਨ ਨਾਲ ਸਰੀਰ ਸੁੰਦਰ ਅਤੇ ਤਕੜਾ ਬਣ ਜਾਂਦਾ ਹੈ। ਨੈਣ-ਨਕਸ਼ ਨਿਖਰ ਆਉਂਦੇ ਹਨ ਅਤੇ ਚਿਹਰੇ ਤੇ ਰੌਣਕ ਆ ਜਾਂਦੀ ਹੈ। ਚਿਹਰਾ ਟਮਾਟਰ ਵਾਂਗ ਲਾਲ ਹੋ ਜਾਂਦਾ ਹੈ।

 

ਕਸਰਤ ਦੇ ਸਾਧਨ— ਕਸਰਤ ਕਰਨ ਲਈ ਕਈ ਸਾਧਨ ਜਾਂ ਢੰਗ ਅਪਣਾਏ ਜਾਂਦੇ ਹਨ। ਇਸਤਰੀਆਂ ਦੀ ਤਾਂ ਘਰ ਦੇ ਕੰਮ-ਕਾਰ ਆਦਿ ਵਿਚ ਹੀ ਚੋਖੀ ਕਸਰਤ ਹੋ ਜਾਂਦੀ ਹੈ। ਸਵੇਰ ਦੀ ਸੈਰ, ਭਾਰਤੀ ਜਾਂ ਪੱਛਮੀ ਖੇਡਾਂ ਖੇਡਣਾ, ਕੁਸ਼ਤੀਆਂ ਲੜਣਾ, ਡੰਡ ਬੈਠਕਾਂ ਕੱਢਣਾ, ਤੇਲ ਮਾਲਸ਼ ਕਰਨਾ, ਇਹ ਸਾਰੇ ਪੁਰਖਾਂ ਲਈ ਕਸਰਤ ਦੇ ਸਾਧਨ ਹਨ। ਕਿਸੇ ਵੀ ਢੰਗ ਨੂੰ ਅਪਣਾਓ। ਇਹ ਜ਼ਰੂਰੀ ਹੈ ਕਿ ਮਨੁੱਖ ਨੂੰ ਸਰੀਰਕ ਕਸਰਤ ਕਰਨੀ ਚਾਹੀਦੀ ਹੈ ਕਿਉਂਕਿ ਸਰੀਰਕ ਕਸਰਤ ਦੇ ਬਹੁਤ ਹੀ ਲਾਭ ਹਨ।

 

ਸਕੂਲਾਂ ਅਤੇ ਕਾਲਜਾਂ ਵਿਚ ਕਸਰਤ ਦਾ ਪ੍ਰਬੰਧ— ਸਕੂਲਾਂ ਅਤੇ ਕਾਲਜਾਂ ਵਿਚ ਬੱਚਿਆਂ ਦੀ ਸਰੀਰਕ ਕਸਰਤ ਦਾ ਬਹੁਤ ਮਹੱਤਵ ਹੈ। ਇਸੇ ਲਈ ਹਰੇਕ ਸਕੂਲ ਅਤੇ ਕਾਲਜ ਦੇ ਨਾਲ ਖੇਡਾਂ ਦੇ ਮੈਦਾਨ ਦਾ ਪ੍ਰਬੰਧ ਕੀਤਾ ਜਾਂਦਾ ਹੈ।ਪੜ੍ਹਾਈ ਦੇ ਨਾਲ-ਨਾਲ ਸਰੀਰਕ ਕਸਰਤ ਵੀ ਜ਼ਰੂਰੀ ਹੈ ਪਰ ਇਹ ਬਹੁਤ ਅਫ਼ਸੋਸ ਦੀ ਗੱਲ ਹੈ ਕਿ ਸਕੂਲਾਂ, ਕਾਲਜਾਂ ਵਿਚ ਸਰੀਰਕ ਉਨੱਤੀ ਨਾਲੋਂ ਦਿਮਾਗੀ ਉਨੱਤੀ ਨੂੰ ਵਧੇਰੇ ਮਹੱਤਤਾ ਦਿੱਤੀ ਜਾਂਦੀ ਹੈ।ਇਸ ਲੋੜ ਵੱਲ ਧਿਆਨ ਦਿੰਦੇ ਹੋਏ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਰੀਰਕ ਸਿੱਖਿਆ (Physical Education) ਦਾ ਵਿਸ਼ਾ ਲਾਗੂ ਕੀਤਾ ਹੈ।

 

ਸਾਰਾਂਸ਼— ਜੇਕਰ ਅਸੀਂ ਆਪਣੇ ਵੱਡਮੁੱਲੇ ਅਤੇ ਅਮੋਲਕ ਸਰੀਰ ਦੀ ਠੀਕ ਢੰਗ ਨਾਲ ਕਦਰ ਕੀਮਤ ਪਾਉਣਾ ਚਾਹੁੰਦੇ ਹਾਂ ਤਾਂ ਇਸ ਨੂੰ ਅਰੋਗ ਅਤੇ ਰਿਸ਼ਟ-ਪੁਸ਼ਟ ਰੱਖਣ ਲਈ ਕਸਰਤ ਬਹੁਤ ਜ਼ਰੂਰੀ ਹੈ।

Leave a Reply