Punjabi Essay, Paragraph on “ਦਾਜ ਦੀ ਸਮੱਸਿਆ” “Daaj Di Samasya ” Best Punjabi Lekh-Nibandh for Class 6, 7, 8, 9, 10 Students.

ਦਾਜ ਦੀ ਸਮੱਸਿਆ

Daaj Di Samasya 

ਜਾਂ

ਦਾਜ ਇਕ ਲਾਹਨਤ

Daaj ek Lahnat

ਭੂਮਿਕਾਵਿਆਹ ਵੇਲੇ ਧੀਆਂ ਦੇ ਮਾਪੇ ਆਪਣੀ ਇੱਛਾ ਅਨੁਸਾਰ ਧੀ ਨੂੰ ਸੁਗਾਤ ਵਜੋਂ ਕੱਪੜੇ, ਗਹਿਣੇ ਅਤੇ ਘਰੇਲੂ ਵਰਤੋਂ ਵਿਚ ਆਉਣ ਵਾਲਾ ਸਾਮਾਨ ਆਦਿ ਪ੍ਰਾਚੀਨ ਕਾਲ ਤੋਂ ਹੀ ਦਿੰਦੇ ਤੁਰੇ ਆ ਰਹੇ ਹਨ।ਇਸ ਰਿਵਾਜ ਨੂੰ ‘ਦਾਜ ਪ੍ਰਥਾ’ ਦਾ ਨਾ ਦਿੱਤਾ ਜਾਂਦਾ ਹੈ।ਪਰ ਅਜੋਕੇ ਸਮੇਂ ਵਿਚ ਇਹ ਸੁਗਾਤ ਨਾ ਰਹਿ ਕੇ ਇਕ ਸਮਾਜਿਕ ਕਲੰਕ, ਕੋਹੜ ਅਤੇ ਭਿਆਨਕ ਸਮੱਸਿਆ ਬਣ ਗਈ ਹੈ। ਹੁਣ ਇਸ ਦੇ ਅਨੇਕਾਂ ਭਿਆਨਕ ਅਤੇ ਵਿਕਰਾਲ ਰੂਪ ਸਾਹਮਣੇ ਆਏ ਹਨ ਜਿਹਨਾਂ ਨੇ ਮਾਨਵੀ ਕਦਰਾਂ ਕੀਮਤਾਂ ਦਾ ਮੱਕੂ ਠੱਪ ਦਿੱਤਾ ਹੈ। ਵਿਆਹ ਜਿਸ ਨੂੰ ਦੋ ਰੂਹਾਂ ਦਾ ਮੇਲ (Union of two souls) ਆਖਿਆ ਜਾਂਦਾ ਹੈ। ਹੁਣ ਇਕ ਦਿਖਾਵਾ, ਇਕ ਅਡੰਬਰ ਅਤੇ ਇਕ ਸੌਦੇਬਾਜ਼ੀ ਬਣ ਕੇ ਰਹਿ ਗਿਆ ਹੈ।

ਪ੍ਰਥਾ ਦਾ ਅਰੰਭ ( ਸ਼ੁਰੂਆਤ)ਸਭ ਤੋਂ ਪਹਿਲਾਂ ਰਾਜੇ, ਮਹਾਰਾਜੇ ਆਪਣੀਆਂ ਲੜਕੀਆਂ ਦਾ ਸੁਅੰਬਰ ਰਚਾਕੇ ਉਹਨਾਂ ਨੂੰ ਵਿਆਹ ਕੇ ਦਾਜ ਦਿੰਦੇ ਹੁੰਦੇ ਹਨ। ਬਾਲਮੀਕੀ ਰਮਾਇਣ ਵਿਚ ‘ਯੋਤਕ’ ਸ਼ਬਦ ਵਰਤਿਆ ਗਿਆ ਹੈ। ਜਿਸਦਾ ਅਰਥ ਹੈ ‘ਦਹੇਜ’ । ਸੀਤਾ ਜੀ ਨੂੰ ਮੋਹ ਭਿੱਜੀ ਵਿਦਾਇਗੀ ਦਿੰਦੇ ਹੋਏ ਰਾਜਾ ਜਨਕ ਨੇ ਧਨ ਆਦਿ ਦਹੇਜ ਵਿਚ ਦਿੱਤਾ ਸੀ। ਕੈਕਈ ਦੇ ਨਾਲ ਉਸ ਦੀ ਦਾਸੀ ਮਨਥਰਾ ਵੀ ਉਸ ਦੇ ਪੇਕਿਆ ਤੋਂ ਹੀ ਆਈ ਸੀ ਅਤੇ ਕੈਕਈ ਨੂੰ ਅਨੇਕਾਂ ਪਿੰਡ ਵੀ ਦਹੇਜ ਵਿਚ ਦਿੱਤੇ ਗਏ ਸਨ। ਪਰ ਗਰੀਬ ਅਤੇ ਪਿਛੜੇ ਹੋਏ ਲੋਕ ਇਸ ਨੂੰ ਨਹੀਂ ਅਪਣਾਉਂਦੇ ਸਨ। ਰਾਜਿਆਂ ਤੋਂ ਇਹ ਪ੍ਰਥਾ ਉਹਨਾਂ ਦੇ ਦਰਬਾਰੀਆਂ ਵਿਚ ਆਈ ਅਤੇ ਸਹਿਜੇ-ਸਹਿਜੇ ਇਹ ਸਾਰੇ ਸਮਾਜ ਵਿਚ ਪ੍ਰਚਲਿਤ ਹੋ ਗਈ। ਪ੍ਰਾਚੀਨ ਕਾਲ ਵਿਚ ਵਿਆਹ ਦੇ ਮੌਕੇ ਤੇ ਧੀ ਨੂੰ ਸੁਗਾਤ ਦੇ ਕੇ ਉਸ ਦੀ ਮਦਦ ਕਰ ਦਿੱਤੀ ਜਾਂਦੀ ਸੀ, ਕਿਉਂਕਿ ਜਾਇਦਾਦ ਦੀ ਹਿੱਸੇਦਾਰ ਨਹੀਂ ਹੁੰਦੀ ਸੀ। ਇਹ ਵੀ ਆਖਿਆ ਜਾਂਦਾ ਕਿ ਇਹ ਪ੍ਰਥਾ ਕੰਨਿਆ ਦਾਨ ਦੇ ਰੂਪ ਵਿਚ ਸ਼ੁਰੂ ਹੋਈ ਹੋਵੇ, ਪਰ ਜਦੋਂ ਇਸਤਰੀ ਨੂੰ ਮਰਦ ਦੀ ਗ਼ੁਲਾਮ ਸਮਝਿਆ ਜਾਣ ਲੱਗਾ ਤਾਂ ਉਸਨੂੰ ਵੀ ਧਨ ਅਤੇ ਜ਼ਮੀਨ ਵਾਂਗ ਆਪਣੀ ਜਾਇਦਾਦ ਹੀ ਸਮਝਿਆ ਇੰਝ ਵਿਆਹ ਦੀ ਮੰਡੀ ਵਿਚ ਉਸ ਦਾ ਵੀ ਮੁੱਲ ਪੈਣ ਲੱਗ ਪਿਆ।

ਅਜੋਕਾ ਰੂਪਅੱਜ ਦਾਜ ਦਾ ਅਰਥ ਕੁਝ ਬਰਤਨ, ਕੱਪੜੇ ਅਤੇ ਗਹਿਣਿਆਂ ਤੀਕ ਹੀਸੀਮਤ ਨਹੀਂ ਸਗੋਂ ਦਾਜ ਦਾ ਭਾਵ ਹਜਾਰਾਂ ਰੁਪਏ ਨਕਦ, ਕਾਰ, ਸਕੂਟਰ, ਰੈਫਰੀਜਰੇਟਰ, ਟੈਲੀਵੀਜ਼ਨ, ਬਿਸਤਰੇ, ਪਲੰਘ, ਸੋਫਾ ਸੈੱਟ, ਅਲਮਾਰੀਆਂ ਅਤੇ ਹੋਰ ਕੀਮਤੀ ਸਾਮਾਨ ਆਦਿ ਤੋਂ ਲਿਆ ਜਾਂਦਾ ਹੈ।

ਮਾਪਿਆਂ ਦਾ ਕਰਜ਼ੇ ਲੈਣਾਦਾਜ ਲੈਣਾ ਅਤੇ ਦਾਜ ਦੇਣਾ ਨੱਕ ਰੱਖਣ ਨਾਲ ਜੋੜਿਆ ਜਾਂਦਾ ਹੈ। ਅਮੀਰ ਮਾਪੇ ਤਾਂ ਦਾਜ ਰਾਹੀਂ ਆਪਣੀ ਅਮੀਰੀ ਦਾ ਦਿਖਾਵਾ ਕਰਦੇ ਹਨ। ਗ਼ਰੀਬ ਮਾਂ- ਬਾਪ ਦਾਜ ਨਹੀਂ ਦੇ ਸਕਦੇ, ਪਰ ਉਹਨਾਂ ਨੂੰ ਅਮੀਰਾਂ ਦੀ ਦੇਖਾ-ਦੇਖੀ ਮਜ਼ਬੂਰਨ ਦਾਜ ਦੇਣਾ ਪੈਂਦਾ ਹੈ ਕਿਉਂਕਿ ਉਹ ਸਮਝਦੇ ਹਨ ਕਿ ਧੀ ਦੇ ਹੱਥ ਤਾਂ ਅਖੀਰ ਪੀਲੇ ਕਰਨ ਹੀ ਹੁੰਦੇ ਹਨ।ਇਸ ਲਈ ਉਹ ਨੱਕ ਰੱਖਣ ਲਈ ਵਿਆਜ਼ ਤੇ ਸ਼ਾਹੂਕਾਰਾਂ ਕੋਲੋਂ ਕਰਜ਼ੇ ਲੈਂਦੇ ਹਨ ਅਤੇ ਲੋਕ-ਰਾਜ ਕਾਰਨ ਧੀ ਨੂੰ ਦਾਜ ਦੇ ਕੇ ਉਸਦੇ ਸਹੁਰੇ ਘਰ ਤੋਰਦੇ ਹਨ।ਇਸ ਲਈ ਗ਼ਰੀਬਾਂ ਲਈ ਆਪਣੀਆਂ ਲੜਕੀਆਂ ਦੀ ਸ਼ਾਦੀ ਕਰਨਾ ਆਪਣੇ ਆਪ ਨੂੰ ਕਰਜ਼ੇ ਰੂਪੀ ਚੱਕੀ ਵਿਚ ਪੀਸਣਾ ਅਤੇ ਆਪਣੇ ਘਰ ਦੀ ਬਰਬਾਦੀ ਕਰਨਾ ਹੈ।

ਲੜਕੀਆਂ ਦੀ ਭੈੜੀ ਹਾਲਤਕਈ ਵਾਰ ਜਦੋਂ ਲੜਕੀਆਂ ਆਪਣੇ ਮਾਪਿਆਂ ਕੋਲੋਂ ਲੜਕੇ ਵਾਲੀਆਂ ਦੀ ਸੱਧਰ ਅਨੁਸਾਰ ਦਾਜ ਲੈ ਕੇ ਨਹੀਂ ਆਉਂਦੀਆਂ ਅਤੇ ਲੜਕੇ ਵਾਲਿਆਂ ਦੀ ਦਾਜ ਦੀ ਭੁੱਖ ਨਹੀਂ ਮਿਟਦੀ। ਸਹੁਰੇ ਘਰ ਵਾਲੇ ਆਪਣੀ ਵਿਆਹੀ ਆਈ ਨੂੰਹ ਨੂੰ ਤੰਗ ਕਰਨਾ ਸ਼ੁਰੂ ਕਰ ਦਿੰਦੇ ਹਨ।ਉਸਦੇ ਮਾਪਿਆਂ ਨੂੰ ਚੰਗਾ-ਮੰਦਾ ਬੋਲ-ਕੁਬੋਲ ਬੋਲਦੇ ਹਨ।ਨੂੰਹ ਨੂੰ ਆਪਣੇ ਮਪਿਆਂ ਕੋਲੋਂ ਹੋਰ ਦਾਜ ਲਿਆਉਣ ਲਈ ਕਈ ਢੰਗਾਂ ਅਤੇ ਵਿਧੀਆਂ ਨਾਲ ਤੰਗ ਕੀਤਾ ਜਾਂਦਾ ਹੈ। ਕਈ ਵਾਰ ਤਾਂ ਸੱਸ, ਸਹੁਰਾ ਅਤੇ ਪਤੀ ਦੇਵ ਜੀ ਰਲ ਕੇ ਲੜਕੀ ਨੂੰ ਜ਼ਹਿਰ ਦੇ ਕੇ ਪਾਰ ਬੁਲਾ ਦਿੰਦੇ ਹਨ। ਜਾਂ ਮਿੱਟੀ ਦਾ ਤੇਲ ਛਿੜਕ ਕੇ ਅੱਗ ਲਾ ਕੇ ਜਮਪੁਰੀ ਪਹੁੰਚਾ ਦਿੰਦੇ ਹਨ। ਕਈ ਪੜ੍ਹੀਆਂ-ਲਿਖੀਆਂ ਨੌਜਵਾਨ ਅਬਲਾਵਾਂ ਇਸ ਲਾਹਨਤ ਤੋਂ ਤੰਗ ਆ ਕੇ ਵਿਆਹ ਨਾ ਕਰਾਉਣ ਦਾ ਫ਼ੈਸਲਾ ਹੀ ਕਰ ਲੈਂਦੀਆਂ ਹਨ।ਹਿੰਦੀ ਦੇ ਕਵੀ ਮੈਥਲੀ ਸ਼ਰਨ ਗੁਪਤ ਨੇ ਇਸਤਰੀ ਦੀ ਅਜਿਹੀ ਹੀਨ ਅਤੇ ਤਰਸਯੋਗ ਦਸ਼ਾ ਬੜੇ ਖੂਬਸੂਰਤ ਸ਼ਬਦਾਂ ਵਿਚ ਵਰਨਣ ਕੀਤੀ ਹੈ—

ਅਬਲਾ ਜੀਵਨ ਹਾਇ ਤੇਰੀ ਜਹੀ ਕਹਾਨੀ,

ਆਂਚਲ ਮੇਂ ਹੈ ਦੂਧ ਔਰ ਆਂਖੋਂ ਮੇਂ ਪਾਨੀ।

ਪ੍ਰਥਾ ਦੀ ਅਲਖ ਮੁਕਾਉਣ ਦੇ ਉਪਰਾਲੇਦਾਜ ਪ੍ਰਥਾ ਸਰਮਾਏਦਾਰੀ ਨਿਜ਼ਾਮ ਦੀ ਪੈਦਾਵਾਰ ਹੈ।ਅਜੋਕੇ ਭੌਤਿਕਵਾਦੀ ਸਮਾਜ ਵਿਚ ਕੇਵਲ ਪੈਸੇ ਵਾਲੇ ਦੀ ਹੀ ਕਦਰ ਕੀਮਤ, ਪੁੱਛ- ਗਿੱਛ ਅਤੇ ਇੱਜ਼ਤ ਹੈ।ਸਮਾਜ ਦੇ ਰਿਵਾਜ਼ ਵੀ ਪੈਸੇ ਦੇ ਅਧੀਨ ਹੀ ਹਨ ਅਤੇ ਰਿਵਾਜ਼ਾਂ ਦੇ ਅਧੀਨ ਹੀ ਅਜੋਕੀ ਜ਼ਿੰਦਗੀ ਹੈ।ਇਸ ਲਈ ਇਸ ਸਮਾਜਿਕ ਕੋਹੜ ਦੀਆਂ ਜੜ੍ਹਾਂ ਵੱਢ ਦੇਣੀਆਂ ਚਾਹੀਦੀਆਂਹਨ।

ਸਰਕਾਰ ਨੇ ਇਸ ਲਾਹਨਤ ਅਤੇ ਕੋਹੜ ਖ਼ਤਮ ਕਰਨ ਲਈ ਭਾਵੇਂ ਅਨੇਕਾਂ ਯਤਨ ਕੀਤੇ ਹਨ, ਕਾਨੂੰਨ ਵੀ ਬਣਾਏ ਗਏ ਹਨ ਅਤੇ ਸਰਕਾਰ ਵੱਲੋਂ ਇਸ ਨੂੰ ਖ਼ਤਮ ਕਰਨ ਲਈ ਟੀ.ਵੀ. ਅਤੇ ਹੋਰ ਸਾਧਨਾਂ ਦੁਆਰਾ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ ਕਿ ਦਾਜ ਲੈਣਾ ਅਤੇ ਦੇਣਾ ਦੋਵੇਂ ਕਾਨੂੰਨੀ ਜੁਰਮ ਹਨ।ਪੰਜਾਬ ਸਰਕਾਰ ਨੇ ਵੀ ਪਿੱਛੇ ਜਿਹੇ ਦਾਜ ਸੰਬੰਧੀ ਇਕ ਕਾਨੂੰਨ ਬਣਾ ਕੇ ਇਕ ਸ਼ਲਾਘਾਯੋਗ ਕਦਮ ਪੁੱਟਿਆ ਹੈ ਪਰ ਇਹ ਸਮੱਸਿਆ ਨਿਰੇ ਕਾਨੂੰਨ ਬਣਾਉਣ ਨਾਲ ਹੱਲ ਹੁੰਦੀ ਦਿਖਾਈ ਨਹੀਂ ਦਿੰਦੀ ਜਦੋਂ ਤੀਕ ਇਸ ਤੇ ਸਖ਼ਤੀ ਨਾਲ ਅਮਲ ਨਾ ਕੀਤਾ ਜਾਵੇ।

ਸਾਰਾਂਸ਼ਦਾਜ ਇਕ ਸਮਾਜਿਕ ਕਹੜ ਅਤੇ ਲਾਹਨਤ ਹੈ।ਇਸ ਤੋਂ ਛੁਟਕਾਰਾ ਪਾਉਣ ਲਈ ਸਾਡੇ ਸਮਾਜ ਨੂੰ ਇਕੱਠੇ ਮਿਲ ਕੇ ਹੰਭਲਾ ਮਾਰਨਾ ਚਾਹੀਦਾ ਹੈ। ਕਿਸੇ ਕਵੀ ਨੇ ਠੀਕ ਹੀਆਖਿਆ ਹੈ—

ਛੱਡ ਦੇਸ ਵਾਸੀਉ ਭੈੜੇ ਰਿਵਾਜਾਂ ਨੂੰ,

ਸਵੇਰਿਆ ਦੇ ਚਾਨਣੇ ਵਿਚ ਬਦਲੇ ਸਮਾਜਾਂ ਨੂੰ।”

Leave a Reply